ਕੀ ਤੁਸੀਂ Facebook ਵਿੱਚ ਲੌਗ ਇਨ ਜਾਂ ਸ਼ਾਮਿਲ ਹੋਣਾ ਚਾਹੁੰਦੇ ਹੋ?
Facebook 'ਤੇ ਦੋ-ਪੱਖੀ ਪ੍ਰਮਾਣੀਕਰਨ ਕਿਵੇਂ ਕੰਮ ਕਰਦਾ ਹੈ
ਜੇ ਤੁਹਾਨੂੰ ਆਪਣੇ Facebook ਅਕਾਊਂਟ ਵਿੱਚ ਲੌਗਇਨ ਕਰਨ ਸੰਬੰਧੀ ਸਮੱਸਿਆ ਆ ਰਹੀ ਹੈ, ਤਾਂ ਪਹਿਲਾਂ ਇਨ੍ਹਾਂ ਨੁਕਤਿਆਂ ਦੀ ਸਮੀਖਿਆ ਕਰੋ
ਦੋ-ਪੱਖੀ ਪ੍ਰਮਾਣੀਕਰਨ ਇੱਕ ਸੁਰੱਖਿਆ ਫ਼ੀਚਰ ਜੋ ਤੁਹਾਡੇ Facebook ਅਕਾਊਂਟ ਅਤੇ ਤੁਹਾਡੇ ਪਾਸਵਰਡ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਜੇ ਤੁਸੀਂ ਦੋ-ਪੱਖੀ ਪ੍ਰਮਾਣੀਕਰਨ ਦਾ ਸੈੱਟ ਅੱਪ ਕਰਦੇ ਹੋ, ਤਾਂ ਤੁਹਾਨੂੰ ਵਿਸ਼ੇਸ਼ ਲੌਗਇਨ ਕੋਡ ਦਾਖ਼ਲ ਕਰਨ ਲਈ ਜਾਂ ਕਿਸੇ ਵਿਅਕਤੀ ਵੱਲੋਂ ਹਰ ਵਾਰ ਕਿਸੇ ਬ੍ਰਾਉਜ਼ਰ ਜਾਂ ਮੋਬਾਈਲ ਡਿਵਾਈਸ ਤੋਂ Facebook ਦਾ ਐਕਸੈਸ ਕਰਨ ਦੀ ਕੋਸ਼ਿਸ਼ ਕਰਨ 'ਤੇ ਜਿਸਨੂੰ ਅਸੀਂ ਨਹੀਂ ਪਛਾਣਦੇ, ਆਪਣੇ ਲੌਗਇਨ ਦੀ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ। ਜਦੋਂ ਕੋਈ ਕਿਸੇ ਅਜਿਹੇ ਬ੍ਰਾਉਜ਼ਰ ਜਾਂ ਮੋਬਾਈਲ ਡਿਵਾਈਸ ਤੋਂ ਲੌਗਇਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸਨੂੰ ਅਸੀਂ ਨਹੀਂ ਪਛਾਣਦੇ, ਤਾਂ ਤੁਹਾਨੂੰ ਸੁਚੇਤਨਾਵਾਂ ਵੀ ਪ੍ਰਾਪਤ ਹੋ ਸਕਦੀਆਂ ਹਨ।
ਦੋ-ਪੱਖੀ ਪ੍ਰਮਾਣੀਕਰਨ ਨੂੰ ਚਾਲੂ ਕਰੋ ਜਾਂ ਪ੍ਰਬੰਧਿਤ ਕਰੋ
  1. Facebook ‘ਤੇ ਹੇਠਾਂ ਵੱਲ ਸਕ੍ਰੋਲ ਕਰੋ ਅਤੇ ਸੈਟਿੰਗਾਂ ਅਤੇ ਗੋਪਨੀਯਤਾ ‘ਤੇ ਟੈਪ ਕਰੋ।
  2. ਪਾਸਵਰਡ ਅਤੇ ਸੁਰੱਖਿਆ 'ਤੇ ਟੈਪ ਕਰੋ।
  3. ਹੇਠਾਂ ਵੱਲ ਸਕ੍ਰੌਲ ਕਰੋ ਅਤੇ ਦੋ-ਪੱਖੀ ਪ੍ਰਮਾਣੀਕਰਨ ਦੀ ਵਰਤੋਂ ਕਰੋ 'ਤੇ ਟੈਪ ਕਰੋ। ਹੋ ਸਕਦਾ ਹੈ ਤੁਹਾਨੂੰ ਇਸ ਪੁਆਇੰਟ 'ਤੇ ਆਪਣਾ ਪਾਸਵਰਡ ਦਾਖ਼ਲ ਕਰਨ ਲਈ ਕਿਹਾ ਜਾਵੇ।
  4. ਪ੍ਰਮਾਣੀਕਰਨ ਐਪ ਜਾਂ ਟੈਕਸਟ ਮੈਸੇਜ (SMS) 'ਤੇ ਟੈਪ ਕਰੋ।
ਜੇ ਤੁਸੀਂ Facebook 'ਤੇ ਦੋ-ਪੱਖੀ ਪ੍ਰਮਾਣੀਕਰਨ ਦਾ ਸੈੱਟ ਅੱਪ ਕਰਦੇ ਹੋ, ਤਾਂ ਤੁਹਾਨੂੰ ਤਿੰਨ ਸੁਰੱਖਿਆ ਵਿਧੀਆਂ ਵਿੱਚੋਂ ਇੱਕ ਵਿਧੀ ਚੁਣਨ ਲਈ ਕਿਹਾ ਜਾਵੇਗਾ:
ਇੱਕ ਵਾਰ ਤੁਸੀਂ ਦੋ-ਪੱਖੀ ਪ੍ਰਮਾਣੀਕਰਨ ਨੂੰ ਚਾਲੂ ਕਰਨ 'ਤੇ ਤੁਹਾਡੇ ਵੱਲੋਂ ਆਪਣੇ ਫ਼ੋਨ ਦੀ ਵਰਤੋਂ ਨਾ ਕਰ ਸਕਣ 'ਤੇ ਵਰਤੋਂ ਕਰਨ ਲਈ ਤੁਹਾਨੂੰ 10 ਰਿਕਵਰੀ ਕੋਡ ਮਿਲ ਸਕਦੇ ਹਨ। ਰਿਕਵਰੀ ਕੋਡਾਂ ਦਾ ਸੈੱਟ ਅੱਪ ਕਰਨ ਦੇ ਤਰੀਕੇ ਬਾਰੇ ਜਾਣੋ।
ਦੂਜੇ ਸਹਾਇਤ ਸਰੋਤ
  • ਜੇ ਤੁਸੀਂ ਤੁਹਾਡੇ ਵੱਲੋਂ ਵਰਤੇ ਜਾ ਰਹੇ ਬ੍ਰਾਉਜ਼ਰ ਜਾਂ ਮੋਬਾਈਲ ਡਿਵਾਈਸ ਨੂੰ ਸੇਵ ਨਹੀਂ ਕੀਤਾ ਹੈ, ਤਾਂ ਤੁਹਾਡੇ ਵੱਲੋਂ ਦੋ-ਪੱਖੀ ਪ੍ਰਮਾਣੀਕਰਨ ਚਾਲੂ ਕਰਨ 'ਤੇ ਤੁਹਾਨੂੰ ਅਜਿਹਾ ਕਰਨ ਲਈ ਕਿਹਾ ਜਾਵੇਗਾ। ਇਸ ਤਰੀਕੇ ਨਾਲ ਤੁਹਾਡੇ ਵੱਲੋਂ ਦੁਬਾਰਾ ਲੌਗਇਨ ਕਰਨ 'ਤੇ ਤੁਹਾਨੂੰ ਕੋਈ ਸੁਰੱਖਿਆ ਕੋਡ ਦਾਖ਼ਲ ਨਹੀਂ ਕਰਨਾ ਪਵੇਗਾ। ਜੇ ਤੁਸੀਂ ਕਿਸੇ ਜਨਤਕ ਕੰਪਿਊਟਰ ਦੀ ਵਰਤੋਂ ਕਰ ਰਹੇ ਹੋ, ਜਿਸਦਾ ਦੂਜੇ ਲੋਕ ਐਕਸੈਸ ਕਰ ਸਕਦੇ ਹਨ (ਉਦਾਹਰਨ ਲਈ: ਕੋਈ ਲਾਇਬ੍ਰੇਰੀ ਕੰਪਿਊਟਰ), ਤਾਂ ਇਸ ਬ੍ਰਾਉਜ਼ਰ ਨੂੰ ਸੇਵ ਕਰੋ 'ਤੇ ਕਲਿੱਕ ਨਾ ਕਰੋ।
  • ਸਾਨੂੰ ਤੁਹਾਡੇ ਨਪੂਟਰ ਅਤੇ ਬ੍ਰਾਉਜ਼ਰ ਦੀ ਜਾਣਕਾਰੀ ਯਾਦ ਰੱਖਣ ਵਿੱਚ ਯੋਗ ਹੋਣ ਦੀ ਲੋੜ ਹੈ ਤਾਂ ਕਿ ਜਦੋਂ ਤੁਸੀਂ ਅਗਲੀ ਵਾਰ ਲੌਗਇਨ ਕਰੋ, ਤਾਂ ਅਸੀਂ ਇਸਨੂੰ ਪਛਾਣ ਸਕੀਏ। ਕੁਝ ਬ੍ਰਾਉਜ਼ਰ ਫ਼ੀਚਰ ਇਸਨੂੰ ਬਲੌਕ ਕਰਦੇ ਹਨ। ਜੇ ਤੁਸੀਂ ਨਿੱਜੀ ਬ੍ਰਾਉਜ਼ਿੰਗ ਨੂੰ ਚਾਲੂ ਕੀਤਾ ਹੈ ਜਾਂ ਆਪਣੇ ਬ੍ਰਾਉਜ਼ਰ ਦਾ ਸੈੱਟ-ਅੱਪ ਇਸ ਤਰ੍ਹਾਂ ਕੀਤਾ ਹੈ ਕਿ ਹਰ ਵਾਰ ਇਸਨੂੰ ਬੰਦ ਕਰਨ 'ਤੇ ਇਹ ਤੁਹਾਡਾ ਇਤਿਹਾਸ ਮਿਟਾ ਦੇਵੇ, ਤਾਂ ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਹਰ ਵਾਰ ਲੌਗਇਨ ਕਰਨ 'ਤੇ ਕੋਈ ਕੋਡ ਦਾਖ਼ਲ ਕਰਨਾ ਪਵੇ। ਹੋਰ ਜਾਣੋ
  • ਟੈਕਸਟ ਮੈਸੇਜ (SMS) ਦੋ-ਪੱਖੀ ਪ੍ਰਮਾਣੀਕਰਨ ਸੈੱਟ-ਅੱਪ ਕਰਨ ਲਈ, ਤੁਸੀਂ ਜਾਂ ਤਾਂ ਉਸ ਮੋਬਾਈਲ ਨੰਬਰ ਦੀ ਵਰਤੋਂ ਕਰ ਸਕਦੇ ਹੋ, ਜੋ ਤੁਹਾਡੇ ਅਕਾਊਂਟ ਵਿੱਚ ਪਹਿਲਾਂ ਹੀ ਸ਼ਾਮਲ ਹੈ ਜਾਂ ਕੋਈ ਨਵਾਂ ਨੰਬਰ ਸ਼ਾਮਲ ਕਰੋ। Facebook ਵੱਲੋਂ ਦੋ-ਪੱਖੀ ਪ੍ਰਮਾਣੀਕਰਨ ਲਈ ਸ਼ਾਮਲ ਕੀਤੇ ਮੋਬਾਈਲ ਨੰਬਰ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਜੇ ਤੁਸੀਂ ਦੋ-ਪੱਖੀ ਪ੍ਰਮਾਣੀਕਰਨ ਨੂੰ ਚਾਲੂ ਕਰ ਦਿੱਤਾ ਹੈ ਪਰ ਹੁਣ ਲੌਗਇਨ ਕਰਨ ਵਿੱਚ ਸਮੱਸਿਆ ਆ ਰਹੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਜਾਣੋ।
ਪੰਜਾਬੀ
+
Meta © 2024